ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਇੰਡੋਨੇਸ਼ੀਆ: 'ਅਸੀਂ ਨਹੀਂ ਜਾਣਦੇ ਸਾਡੇ ਆਪਣੇ ਕਿੱਥੇ ਹਨ'
ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂਆਂ ਤੇ ਭੂਚਾਲ ਦੇ ਝਟਕੇ ਸੁਨਾਮੀ ਤੋਂ ਬਾਅਦ ਮਹਿਸੂਸ ਕੀਤੇ ਗਏ ਹਨ। ਸੁਨਾਮੀ ਨਾਲ ਹੁਣ ਮੌਤਾਂ ਦਾ ਅੰਕੜਾ 832 ਪਹੁੰਚ ਗਿਆ ਹੈ।
ਕਰੀਬ 500 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪਾਲੂ ਸ਼ਹਿਰ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਕ ਲਾਪਤਾ ਹਨ। ਉਹ ਲੋਕ ਢਹਿਢੇਰੀ ਹੋਈਆਂ ਇਮਾਰਤਾਂ ਦੇ ਥੱਲੇ ਦੱਬੇ ਦੱਸੇ ਜਾ ਰਹੇ ਹਨ।
ਲਾਸ਼ਾਂ ਸੜਕਾਂ 'ਤੇ ਪਈਆਂ ਹੋਈਆਂ ਹਨ ਅਤੇ ਜ਼ਖ਼ਮੀਆਂ ਦਾ ਇਲਾਜ ਕੈਂਪ ਵਿੱਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।
ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ।
ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।
ਇੱਕ ਨੇ ਕਿਹਾ, ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾ
ਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ
ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ।
ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, "ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ। ਸਹੀ ਗਿਣਤੀ ਬਾਰੇ ਅਜੇ ਅੰਦਾਜ਼ਾ ਨਹੀਂ ਹੈ।''
''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।''
ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।